Patiala: 25th January, 2020

M. M. Modi College organizes Seminar on Massacre of Jallianwala Bagh

To mark the 100th anniversary of massacre of Jallianwala bagh and in remembrance of martyrs of freedom struggle of India, Multani Mal Modi College, Patiala organized a seminar. This seminar was foucssed on discussing the importance and role of this deadliest attack. The seminar was organized by NSS Unit of the college in collaboration with buddy groups of the college. College Principal Dr. Khushvinder Kumar while addressing the students motivated them to learn the legacy of Jallianwala Bagh and said that it is important to recognize and fulfill our duties towards our nation. He discussed some prominent young freedom fighters and their ideas with the students. Dr. Rajeev Sharma, Programme Officer, NSS discussed the background and major happening of Jallianwala Bagh on the day of 13th April, 1919. He said that although British PM Theresa May reiterated the ‘deep regret’ over the incident but it is still far away from an ‘national apology’ for the shameful scar on the British-India history on this occasion NSS volunteers and Buddies Bhanvi, Mahajan, Pallavi Dhawan, Pallavi Gairola and Vanshika Sharma presented and shared their views, opinions and poems in the memory of massacre. Deuti Singh, one of the students presented the poem ‘Ajj Aakhan Warish Shah Nu’ written by famous Punjabi poetess Amrita Pritam. A large number of students and faculty members were present in the event. Vote of thanks was presented by Dr. Sanjeev Kumar.

 

ਪਟਿਆਲਾ: 25 ਜਨਵਰੀ, 2020

ਮੁਲਤਾਨੀ ਮੱਲ ਮੋਦੀ ਕਾਲਜ ਵਿੱਖੇ ਜਲ੍ਹਿਆਂਵਾਲਾ ਬਾਗ ਕਾਂਡ ਨੂੰ ਸਮਰਪਿਤ ਸੈਮੀਨਾਰ

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਅੱਜ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦੀ ਸੌਂਵੀਂ ਵਰ੍ਹੇਗੰਡ ਤੇ ਆਜ਼ਾਦੀ-ਸੰਗਰਾਮ ਦੇ ਸ਼ਹੀਦਾਂ ਨੂੰ ਸਮਰਪਿਤ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਨੂੰ ਆਯੋਜਿਤ ਕਰਨ ਵਿੱਚ ਕਾਲਜ ਦੇ ਐਨ.ਐਸ.ਐਸ. ਵਲੰਟੀਅਰਾਂ ਅਤੇ ਬੱਡੀਜ਼ ਗਰੁੱਪ ਨੇ ਮੁੱਖ ਯੋਗਦਾਨ ਦਿੱਤਾ। ਇਸ ਸੈਮੀਨਾਰ ਦਾ ਮੰਤਵ ਇਸ ਕਾਂਡ ਦੇ ਸ਼ਹੀਦਾਂ ਨੁੰ ਨਮਨ ਕਰਨਾ ਅਤੇ ਆਜ਼ਾਦੀ-ਸੰਗਰਾਮ ਵਿੱਚ ਇਸ ਦੇ ਯੋਗਦਾਨ ਨੂੰ ਯਾਦ ਕਰਨਾ ਸੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਯਾਦ ਰੱਖਣ ਅਤੇ ਰਾਸ਼ਟਰ ਦੇ ਸਰਵ-ਪੱਖੀ ਵਿਕਾ ਸਵਿੱਚ ਆਪਣੀ ਭੂਮਿਕਾ ਪਹਿਚਾਨਣ ਦਾ ਸੱਦਾ ਦਿੱਤਾ। ਐਨ.ਐਸ.ਐਸ. ਦੇ ਪ੍ਰੋਗਰਾਮ ਅਫ਼ਸਰ ਡਾ. ਰਾਜੀਵ ਸ਼ਰਮਾ ਨੇ ਇਸ ਮੌਕੇ ਵਿਅਿਦਾਰਥੀਆਂ ਨੂੰ ਵਿਸਥਾਰ ਵਿੱਚ ਜਲ੍ਹਿਆਂਵਾਲਾ ਕਾਂਡ ਵਾਪਰਣ ਦੇ ਕਾਰਨਾਂ ਅਤੇ 13 ਅਪ੍ਰੈਲ, 1919 ਨੂੰ ਵਾਪਰੀਆਂ ਘਟਨਾਵਾਂ ਦੀ ਤਫ਼ਸੀਲ ਬਿਆਨ ਕੀਤੀ। ਉਨ੍ਹਾਂ ਨੇ ਦੱਸਿਆ ਕਿ ਭਾਵੇਂ ਬਰਤਾਨਵੀ ਪ੍ਰਧਾਨ ਮੰਤਰੀ ਥਰੇਸਾ ਮੇ ਨੇ ‘ਡੂੰਘੇ ਅਫ਼ਸੋਸ’ ਦਾ ਇਜ਼ਹਾਰ ਕੀਤਾ ਹੈ ਪਰ ਹਾਲੇ ਤੱਕ ਬਰਤਾਨਵੀ ਇਤਿਹਾਸ ਵਿੱਚ ਦਰਜ ਇਯ ਕਾਲੇ ਕਾਰਨਾਮੇ ਬਾਰੇ ਸਰਕਾਰੀ ਤੌਰ ਤੇ ਜਨਤਕ ਮਾਫ਼ੀ ਮੰਗਣ ਬਾਰੇ ਡੁੰਘੀ ਚੁੱਪ ਹੈ। ਇਯ ਮੌਕੇ ਤੇ ਐਨ.ਐਸ.ਐਸ. ਵਲੰਟੀਅਰਾਂ ਅਤੇ ਬੱਡੀਜ਼ ਭਾਨਵੀ ਮਹਾਜਨ, ਪੱਲਵੀ ਧਪਨ, ਪਲਵੀ ਗੈਈਰੋਜਾ ਅਤੇ ਵੰਸ਼ਿਕਾ ਸ਼ਰਮਾ ਨੇ ਇਸ ਕਾਂ ਦੀ ਯਾਦ ਵਿੱਚ ਆਪਣੇ ਵਿਚਾਰ, ਮੱਤ ਅਤੇ ਕਵਿਤਾਵਾਂ ਵਿਦਿਆਥ.ਆਂ ਨਾਲ ਸਾਂਝੀਆਂ ਕੀਤੀਆਂ। ਵਿਦਿਆਰਥਣ ਦਿਉਤੀ ਸਿੰਘ ਨੇ ਇਸ ਮੌਕੇ ਤੇ ਪੰਜਾਬ ਦੀ ਪ੍ਰਸਿੱਧ ਲੇਖਿਕਾ ਅੰਮ੍ਰਿਤਾ ਪ੍ਰੀਤਮ ਵੱਲੋਂ ਕਲਮਬੱਧ ਕੀਤੀ ਨਜ਼ਮ, ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਪੇਸ਼ ਕੀਤੀ। ਇਸ ਮੌਕੇ ਧੰਨਵਾਦ ਦਾ ਮਤਾ ਡਾ. ਸੰਜੀਵ ਕੁਮਾਰ ਨੇ ਪੇਸ਼ ਕੀਤਾ ਅਤੇ ਸਟੇਜ ਪ੍ਰਬੰਧਨ ਦੀ ਜ਼ਿੰਮੇਵਾਰੀ ਐਨ.ਐਸ.ਐਸ. ਵਲੰਟੀਅਰਾਂ ਨੇ ਨਿਭਾਈ। ਕਾਲਜ ਦੇ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ।

 
#mhrd #hrdministry #ugc #mmmcpta #multanimalmodicollegepatiala #modi #modicollege #modicollegepatiala #punjabiuniversity #pup #punjabiuniversitypatiala #jallianwalabagh #jallianwalabaghmassacre #seminar #martyrs #freedomstruggleIndia #buddygroup